ਸਾਡੀ ਜ਼ਿੰਦਗੀ ਇੱਕ ਹਨੇਰੀ ਸੀਮਿੱਟੀ ਦੀ ਇੱਕ ਢੇਰੀ ਸੀ!
ਧੂੜ ਇਸ ਮਿੱਟੀ ਦੀ ਉੱਡਦੀ ਉੱਡਦੀਤੇਰੇ ਬੂਹੇ ਅੱਗੇ ਆ ਗਈ!
ਪਿਆਰ ਤੇਰਾ ਦੇਖ ਕੇਤੇਰੇ ਵਿਹੜੇ ਦੇ ਵਿਚ ਛਾ ਗਈ!
ਫਿਰ ਇੱਕ ਹਨੇਰੀ ਆ ਗਈ ਮਿੱਟੀ ਦੀ ਇਸ ਢੇਰੀ ਨੂੰਨਾਂ ਜਾਣੇ ਕਿੱਥੇ ਉਡਾ ਕੇ ਲੈ ਗਈ
ਨਾ ਤੇਰਾ ਬੂਹਾ ਏ, ਨਾ ਹੀ ਤੇਰਾ ਘਰ ਸਾਨੂੰ ਤਾਂ ਬੱਸ ਇੱਕੋ ਹੀ ਹੁਣ ਦਰ!
ਨਾ ਜਾਣੇ ਫਿਰ ਕਦ ਹਨੇਰੀ ਆਊਗੀ ਮਿੱਟੀ ਦੀ ਇਸ ਢੇਰੀ ਨੂੰ ਹੁਣ ਪਤਾ ਨਹੀਂ ਕੀਤੇ ਲਜਾਊਗੀ!
ਹੁਣ ਕਿਹ੍ੜਾ ਬੂਹਾ ਆਊਗਾਹੁਣ ਕਿਹ੍ੜਾ ਵਿਹੜਾ ਅਪਨਾਵਾਂਗੇ ਤੇਰੇ ਦਿੱਤੇ ਪਿਆਰ ਨੂ ਦੱਸ ਕਿਂਵੇ ਭੁਲਾਵਾਂਗੇ
No comments:
Post a Comment