ਸ਼ਹਿਰ ਤੇਰੇ ਤਰਕਾਲਾਂ ਢਲ਼ੀਆਂ
ਗਲ਼ ਲਗ ਰੋਈਆਂ ਤੇਰੀਆਂ ਗਲ਼ੀਆਂ
ਯਾਦਾਂ ਦੇ ਵਿਚ ਮੁੜ-ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲ਼ੀਆਂ
ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ-ਭਰ ਪਲ਼ੀਆਂ
ਇਸ਼ਕ ਮੇਰੇ ਦੀ ਸਾਲ-ਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ
''ਸਿਵ'' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦਿਆਂ ਗੱਲਾਂ ਚਲਿਆਂ
No comments:
Post a Comment