Pages

Showing posts with label By shiv kumar Batalvi......(The legend). Show all posts
Showing posts with label By shiv kumar Batalvi......(The legend). Show all posts

Monday, July 13, 2009

ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਵਿੱਚ ਉਜਾੜਾਂ, ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਕੀਤੇ ਕੁਰਾਹੇ ਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ
ਜਾਂ ਕੋਈ ਬੋਟ ਕੇ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇਮਾਰਿਆ ਮਾਲੀ ਕੱਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ
ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਵਿੱਚ ਜੋ ਬੇਲੇ ਨਾਂ ਕੋਈ ਮੇਰੇ ਛਾਂਵੇ ਬੈਠੇ , ਨਾਂ ਪੱਤ ਖਾਵਣ ਲੇਲੇ
ਮੈਂ ਉਹ ਚੰਦਰੀ ਜਿਸਦੀ ਡੋਲੀ ਲੁੱਟ ਲਈ ਆਪ ਕੁਹਾਰਾਂ ਬੰਨਣ ਦੀ ਥਾਂ ਬਾਬਲ ਜਿਸਦੇ ਆਪਾ ਕਲੀਰੇ ਲਾਹੇ
ਮੈਂ ਰਾਜੇ ਦੀ ਬਰ੍ਦੀ ਅੜਿਆ ਤੂੰ ਰਾਜੇ ਦਾ ਜਾਇਆ ਤੂੰ ਹੀ ਦੱਸ ਕੇ ਮੋਹਰਾਂ ਸਾਂਵੇ ਮੁੱਲ ਕੀ ਖੋਵਣ ਧੇਲੇ
ਸਿਖਰ ਦੁਪਿਹਰਾਂ ਜੇਠ ਦੀਆਂ ਨੂੰ ਸੌਣ ਕਿਂਵੇਂ ਮੈਂ ਆਖਾਂ ਚੌਹੀਂ ਕੂਟੀ ਭਾਂਵੇ ਲੱਗਣ ਲੱਖ ਤੀਆਂ ਦੇ ਮੇਲੇ
ਤੇਰੀ ਮੇਰੀ ਪ੍ਰੀਤ ਦਾ ਅੜਿਆ ਓਹੀ ਹਾਲ ਸੂ ਹੋਇਆ ਜਿਓਂ ਚ੍ਕਵੀ ਪਹਿਚਾਣ ਨਾ ਸਕੀ ਚੰਨ ਚੜ੍ਹਿਆ ਦਿਹੁੰ ਵੇਲੇ
ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜੀਹਦਾ ਬੱਸ ਰੋਣਾ ਲੁੱਟ ਖੜਿਆ ਜੀਹਦਾ ਪੁੰਨੂ ਹੋ ਤਾਂ ਪਰ ਆਈਆਂ ਨਾ ਜਾਗਾਂ