Zindagi Sabko Hasaye Zarori to nhi
Mohabbat sabko Miljaye Zaruri to nahi
Kuch Log bahut yad aate hain Zindagi me
Wo b hume yaad Kare zaruri to nahi
ye jo diivaane se do chaar nazar aate hain
in mein kuchh saahib-e-asraar nazar aate hain
terii mehfil kaa bharam rakhte hain so jaatei hain
varnaa ye log to bedaar nazar aate hain
duur tak koii sitaaraa hai na koii jugnuu
marg-e-umèed ke aasaar nazar aate hain
mere daaman mein sharaaron ke sivaa kuchh bhii nahiin
aap phuulon ke Khariidaar nazar aate hain
kal jise chhuu nahiin sakatii thii farishton kii nazar
aaj vo raunaq-e-baazaar nazar aate hain
hashr mein kaun gavaahii merii degaa 'Sagar'
sab tumhaare hii taraf_Daar nazar aate hain
ਸ਼ਹਿਰ ਤੇਰੇ ਤਰਕਾਲਾਂ ਢਲ਼ੀਆਂ
ਗਲ਼ ਲਗ ਰੋਈਆਂ ਤੇਰੀਆਂ ਗਲ਼ੀਆਂ
ਯਾਦਾਂ ਦੇ ਵਿਚ ਮੁੜ-ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲ਼ੀਆਂ
ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ-ਭਰ ਪਲ਼ੀਆਂ
ਇਸ਼ਕ ਮੇਰੇ ਦੀ ਸਾਲ-ਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ
''ਸਿਵ'' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦਿਆਂ ਗੱਲਾਂ ਚਲਿਆਂ
ਰੋਜ ਮੈਂ ਤਾਰਾ ਤਾਰਾ ਗਿਣ
ਰਾਤ ਬਿਤਾਉਂਦਾ ਹਾਂ
ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ
ਵਾਰ ਕ ਆਉਂਦਾ ਹਾਂ
ਜਦ ਰੋਹੀਆਂ ਵਿਚ ਪੰਛੀ ਤੜਕੇ
ਵਾਕ ਕੋਈ ਲੈਂਦਾ ਹੈ
ਮੈਂ ਆਪਣੇ ਸੰਗ ਸੁੱਤਾ ਆਪਣਾ
ਗੀਤ ਜਗਾਉਂਦਾ ਹਾਂ
ਫਿਰ ਜਦ ਮੈਨੂੰ ਸੂਰਜ ਘਰ ਦੇ
ਮੋੜ ‘ਤੇ ਮਿਲਦਾ ਹੈ
ਨਦੀਏ ਰੋਜ਼ ਨਹਾਵਣ
ਉਹਦੇ ਨਾਲ ਮੈਂ ਜਾਂਦਾ ਹਾਂ
ਮੈਂ ਤੇ ਸੂਰਜ ਜਦੋਂ ਨਹਾ ਕੇ
ਘਰ ਨੂੰ ਮੁੜਦੇ ਹਾਂ
ਮੈਂ ਸੂਰਜ ਲਈ ਵਿਹੜੇ ਨਿੰਮ ਦਾ
ਪੀਹੜਾ ਡਾਹੁੰਦਾ ਹਾਂ
ਮੈਂ ਤੇ ਸੂਰਜ ਬੈਠ ਕੇ ਜਦ ਫਿਰ
ਗੱਲਾਂ ਕਰਦੇ ਹਾਂ
ਮੈਂ ਸੂਰਜ ਨੂੰ ਤੇਰੀ ਛਾਂ ਦੀ
ਗੱਲ ਸੁਣਾਉਂਦਾ ਹਾ
ਛਾਂ ਦੀ ਗੱਲ ਸੁਣਾਉਂਦੇ ਜਦ ਮੈਂ
ਕੰਬਣ ਲੱਗਦਾ ਹਾਂ
ਮੈਂ ਸੂਰਜ ਦੇ ਗੋਰੇ ਗਲ ਵਿਚ
ਬਾਹਵਾਂ ਪਾਉਂਦਾ ਹਾਂ
ਫਿਰ ਸੂਰਜ ਜਦ ਮੇਰੇ ਘਰ ਦੀ
ਕੰਧ ਉਤਰਦਾ ਹੈ
ਮੈਂ ਆਪਣੇ ਹੀ ਪਰਛਾਵੇਂ ਤੋਂ
ਡਰ ਡਰ ਜਾਂਦਾ ਹਾਂ
ਮੈਂ ਤੇ ਸੂਰਜ ਘਰ ਦੇ ਮੁੜ
ਪਿਛਵਾੜੇ ਜਾਂਦੇ ਹਾਂ
ਮੈਂ ਉਹਨੂੰ ਆਪਣੇ ਘਰ ਦੀ
ਮੋਈ ਧੁੱਪ ਵਿਖਾਉਂਦਾ ਹਾਂ
ਜਦ ਸੂਰਜ ਮੇਰੀ ਮੋਈ ਧੁੱਪ ਲਈ
ਅੱਖੀਆਂ ਭਰਦਾ ਹੈ
ਮੈਂ ਸੂਰਜ ਨੂੰ ਗਲ ਵਿਚ ਲੈ ਕੇ
ਚੁੱਪ ਕਰਾਉਂਦਾ ਹਾਂ
ਮੈਂ ਤੇ ਸੂਰਜ ਫੇਰ ਚੁਪੀਤੇ
ਤੁਰਦੇ ਜਾਂਦੇ ਹਾਂ
ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤਕ
ਤੋਰ ਕੇ ਆਉਂਦਾ ਹਾਂ
ਰੋਜ਼ ਉਦਾਸਾ ਸੂਰਜ ਨਦੀਏ
ਡੁੱਬ ਕੇ ਮਰਦਾ ਹੈ
ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ
ਸੋਗ ਮਨਾਉਂਦਾ ਹਾਂ
Dur rehkar kareeb rehne ki aadat hai,
Yaad bankar aankho se behne ki aadat hai,
Kareeb na hote hue bhi kareeb paoge,
Mujhe ehsaas bankar rehne ki aadat hai.